Home ਵਪਾਰਕ ਸੁਝਾਅ ਸਾੜੀ ਪ੍ਰਚੂਨ ਦੀ ਦੁਕਾਨ
ਸਾੜੀ ਪ੍ਰਚੂਨ ਦੀ ਦੁਕਾਨ

ਸਾੜੀ ਪ੍ਰਚੂਨ ਦੀ ਦੁਕਾਨ

by Tandava Krishna

ਘਰ ਵਿੱਚ ਹੀ ਸਾੜੀ ਦੀ ਦੁਕਾਨ ਕਿਵੇਂ ਸ਼ੁਰੂ ਕੀਤੀ ਜਾਵੇ।

ਚ ਰਹੇ ਹੋ Saree Retail Shop ਖੋਲ੍ਹਣ ਬਾਰੇ ? ਮਨ ਵਿੱਚ ਬਾਰ-ਬਾਰ  ਇਹ ਸਵਾਲ ਉੱਠਦੇ ਹਨ ਕਿ  ਘਰ ਵਿੱਚ ਹੀ Saree Retail Shop ਕਿਵੇਂ ਸ਼ੁਰੂ ਕਰੀਏ ?  Saree Retail Shop ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ ? ਘੱਟ ਤੋਂ ਘੱਟ ਪੈਸਾ ਲਾ ਕੇ ਜ਼ਿਆਦਾ ਤੋਂ ਜਿਆਦਾ ਮੁਨਾਫ਼ਾ ਕਿਵੇਂ ਕੀਤਾ ਜਾ ਸਕਦਾ ਹੈ ? 

Saree Retail Shop  ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ? 

ਸਾੜੀਆਂ ਦਾ ਬਿਜਨੈਸ ਸ਼ੁਰੂ ਕਰਨਾ ਉਹ ਵੀ ਘਰ ਵਿੱਚ ਹੀ, ਬਹੁਤ ਹੀ ਅਨੋਖਾ ਆਇਡਿਯਾ ਹੈ। ਹਰ ਚੀਜ਼ ਦਾ ਇੱਕ ਸੀਜਨ ਹੁੰਦਾ ਹੈ ਪਰ ਸਾੜੀਆਂ ਦਾ ਬਿਜਨੈਸ ਸਾਰਾ ਸਾਲ ਚਲ ਸਕਦਾ ਹੈ। ਕਦੇ ਗਰਮੀ ਵਾਲਾ ਕਪੜਾ ਤੇ ਕਦੇ ਸਰਦੀ ਵਾਲਾ ਕਪੜਾ ਕਦੇ ਪਾਰਟੀ ਵੇਅਰ ਸਾੜੀ ਤੇ ਕਦੇ ਘਰ ਪਾਉਣ ਵਾਲਿਆਂ ਸਾੜੀਆਂ ਮਾਰਕਿਟ ਵਿੱਚ ਆਉਂਦੀਆਂ ਹਨ ਜਿਸ ਕਰਕੇ ਇਹ ਬਿਜਨੈਸ ਲਗਾਤਾਰ ਸਹੀ ਚਲਦਾ ਰਹਿੰਦਾ ਹੈ। 

ਆਓ ਜਾਣਦੇ ਹਾਂ Saree Retail Shop ਘਰ ਵਿੱਚ ਸ਼ੁਰੂ ਕਰਨ ਵਾਸਤੇ ਕਿਸ ਚੀਜ਼ ਦੀ ਜਰੂਰਤ ਸਾਨੂੰ ਰਹੇਗੀ।

Saree Retail Shop ਵਾਸਤੇ ਨਿਵੇਸ਼ –  Saree Retail Shop ਦੀ ਸ਼ੂਰਵਾਤ  ਹੁੰਦੀ ਹੈ ਨਿਵੇਸ਼ ਤੋਂ। ਇਸ ਕਰਕੇ ਸਭ ਤੋਂ ਪਹਿਲਾਂ ਆਪਣਾ ਬਜਟ ਤੈਯਾਰ ਕੀਤਾ ਜਾਵੇ। ਜੇ ਤੁਸੀਂ ਬਿਨਾਂ ਦੁਕਾਨ ਤੋਂ ਇਹ ਕੰਮ ਕਰਨਾ ਚਾਉਂਦੇ ਹੋ ਤਾਂ ਇਸ ਲਈ ਮਾਰਕੀਟਿੰਗ ਬਹੁਤ ਜ਼ਿਆਦਾ ਕਰਨੀ ਪਏਗੀ ਜਿਸ ਨਾਲ ਮਾਰਕੀਟਿੰਗ ਖਰਚ ਵੀ ਬਜਟ ਵਿੱਚ ਜੋੜ ਲੈਣਾ ਚੰਗਾ ਫੈਸਲਾ ਰਹੇਗਾ। ਸਾੜੀਆਂ ਖਰੀਦਣ ਵਾਸਤੇ ਨਿਵੇਸ਼ ਕਰਨਾ ਹੋਵੇਗਾ। ਕਿੰਨਾ ਨਿਵੇਸ਼ ਤੁਸੀਂ ਕਰ ਸਕੋਗੇ ਅਤੇ ਕਿਨ੍ਹਾ ਰਿਸਕ ਤੁਸੀਂ ਲੈ ਸਕਦੇ ਹੋ ਇਸ ਬਾਰੇ ਪੁਰਾ ਬਿਓਰਾ ਬਣਾ ਲੈਣਾ ਬਹੁਤ ਹੀ ਜਰੂਰੀ ਹੈ। 

Saree Retail  Shop ਵਾਸਤੇ ਸਾੜੀਆਂ ਦੀ ਚੋਣ – ਜਿਸ ਇਲਾਕੇ ਵਿੱਚ ਤੁਹਾਡਾ ਘਰ ਹੈ ਉਸ ਇਲਾਕੇ ਵਿੱਚ ਕਿਸ ਤਰ੍ਹਾਂ ਦੀਆਂ ਸਾੜੀਆਂ ਔਰਤਾਂ ਪਹਿਨ ਦੀਆਂ ਹਨ ਇਸ ਬਾਰੇ ਧਿਆਨ ਦੇਣਾ ਬਹੁਤ ਜਰੂਰੀ ਹੈ।ਗਾਹਕਾਂ ਢਿ ਜਰੂਰਤ ਅਨੁਸਾਰ ਹੀ ਸਾੜੀਆਂ ਢਿ ਚੋਣ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਮੌਸਮ ਦੇ ਹਿਸਾਬ ਨਾਲ ਵੀ ਸਾੜੀਆਂ ਦੀ ਚੋਣ ਕਰਨੀ ਜ਼ਰੂਰੀ ਹੈ। ਜੇਕਰ ਗਰਮੀ ਦਾ ਮੌਸਮ ਹੈ ਤਾਂ ਗਰਮੀ ਵਾਲਾ ਕਪੜਾ ਲੈ ਕੇ ਆਉਣਾ ਚਾਹੀਦਾ ਹੈ ਅਤੇ ਸਰਦੀ ਦੇ ਮੌਸਮ ਵਿੱਚ ਸਰਦੀ ਵਾਲੇ ਕਪੜੇ ਦੀਆਂ ਬਣੀਆਂ ਸਾੜੀਆਂ ਲੈ ਕੇ ਆਉਣੀਆਂ ਚਾਹੀਦੀਆਂ ਹਨ। ਸਰਦੀ ਵਿੱਚ ਵਿਆਹ – ਸ਼ਾਦੀਆਂ ਦਾ ਸੀਜ਼ਨ ਹੁੰਦਾ ਹੈ ਜਿਸ ਕਰਕੇ ਪਾਰਟੀ ਵੇਅਰ ਸਾੜੀਆਂ ਦੀ ਵਿਕਰੀ ਬਹੁਤ ਹੁੰਦੀ ਹੈ, ਇਸ ਲਈ ਇਸ ਸਮੇਂ ਪਾਰਟੀ ਵੇਅਰ ਸਾੜੀਆਂ ਲੈ ਕੇ ਰੱਖ ਲੈਣੀਆਂ ਚਾਹੀਦੀਆਂ ਹਨ।

ਸਾੜੀ ਰਿਟੇਲ ਸ਼ੋਪ ਵਾਸਤੇ ਗਾਹਕਾਂ ਦੀ ਪਹਿਚਾਣ –  ਸਾੜੀ ਵਿਕਰੀ ਵਾਸਤੇ ਗਾਹਕਾਂ ਦੀ ਪਹਿਚਾਣ ਕਾਫੀ ਜਰੂਰੀ ਹੋ ਜਾਂਦੀ ਹੈ। ਕੁੱਝ ਗਾਹਕ ਆਰਥਕ ਤੌਰ ਤੇ ਕਮਜ਼ੋਰ ਹੁੰਦੇ ਹਨ ਅਤੇ ਕੁੱਝ ਆਰਥਕ ਤੌਰ ਤੇ ਮਜਬੂਤ ਹੁੰਦੇ ਹਨ। ਇਸ ਕਰਕੇ ਹਰ ਗਾਹਕ ਦੇ ਅਨੁਸਾਰ ਹੀ ਉਸ ਨੂੰ ਸਾੜੀਆਂ ਦਿਖਾਓ। ਆਰਥਕ ਤੌਰ ਤੇ ਕਮਜ਼ੋਰ ਗਾਹਕ ਨੂੰ ਮਹਿੰਗੀ ਸਾੜੀ ਦਿਖਾਣ ਨਾਲ ਉਹ ਬਿਨਾ ਸਾੜੀ ਲਏ ਹੀ ਵਾਪਿਸ ਮੁੜ ਜਾਣਗੇ।ਇਸ ਤਰ੍ਹਾਂ ਹੀ ਅਮੀਰ ਗਾਹਕ ਨੂੰ ਸਸਤੀ ਸਾੜੀ ਦਿਖਾਣ ਨਾਲ ਉਹ ਵੀ ਬਿਨਾ ਸਾੜੀ ਲਏ ਵਾਪਿਸ ਮੁੜ ਜਾਏਗਾ ਜਿਸ ਦਾ ਮਤਲਬ ਹੈ ਸਾੜੀ ਸ਼ੋਪ ਦਾ ਅਸਫਲ ਹੋਣਾ।

ਸਾੜੀਆਂ ਦੀ ਅਪੁਰਤੀ ਵਾਸਤੇ ਡਿਸਟ੍ਰਿਬ੍ਯੂਟਰ – ਘਰ ਵਿੱਚ ਬਣੀ ਸ਼ੋਪ ਵਾਸਤੇ ਇੱਕ ਅਜਿਹੇ ਸੁਪਲਾਇਰ ਦੀ ਲੋੜ ਹੈ ਜੋ ਘਰ ਵਿੱਚ ਬਣੀ ਸ਼ੋਪ ਵਾਸਤੇ  ਸਾੜੀਆਂ ਦੀ ਲੋੜ ਪੂਰੀ ਕਰ ਸਕੇ। ਸੁਪਲਾਇਰ ਐਸਾ ਹੋਣਾ ਚਾਹੀਦਾ ਜਿਸਨੂੰ ਸਾੜੀਆਂ ਬਾਰੇ ਪੂਰੀ ਜਾਨਕਾਰੀ ਹੋਵ ਤੇ ਉਹ ਤੁਹਾਡੀ ਡਿਮਾਂਡ ਨੂੰ ਚੰਗੀ ਤਰ੍ਹਾਂ ਸਮਝ ਸਕੇ। ਵਧੀਆ ਕਵਾਲਿਟੀ ਦੀਆਂ ਸਾੜੀਆਂ ਘੱਟ ਮੁੱਲ ਤੇ ਦੇਣ ਵਾਲੇ ਸੁਪਲਾਇਰ ਦੀ ਬਹੁਤ ਹੀ ਜ਼ਿਆਦਾ ਜਰੂਰਤ ਰਹੇਗੀ। 

ਸਾੜੀਆਂ ਦੀ ਵਧੀਆ ਕਵਾਲਿਟੀ – ਵਧੀਆ ਕਵਾਲਿਟੀ ਦੀਆਂ ਸਾੜੀਆਂ ਦਾ ਮਤਲਬ ਹੈ ਜਿਸਦਾ ਕਪੜਾ ਵਧੀਆ ਹੋਵੇ ਤੇ ਰੰਗ ਵੀ ਨਾ ਉਤਰੇ। ਜਦੋਂ ਗਾਹਕਾਂ ਨੂੰ ਵਧੀਆ ਕਵਾਲਿਟੀ ਦਾ ਸਮਾਣ ਮਿਲੇਗਾ ਤਾਂ ਮੁੜ  ਕੇ ਤੁਹਾਡੇ ਪਾਸੋਂ ਹੀ ਸਾੜੀ ਲੈਣ ਆਉਣਗੇ। 

ਜੇ ਤੁਸੀਂ ਗਾਹਕਾਂ ਨੂੰ ਵਧੀਆ ਕਵਾਲਿਟੀ ਮੁਹਹਿਆ ਨਹੀਂ ਕਰ ਸਕੋਗੇ ਤਾਂ ਗਾਹਕ ਟੁੱਟਣ ਦੀ ਸੰਭਾਵਨਾ ਵੱਧ ਜਾਏਗੀ। 

ਮਾਰਕਿਟ ਨਾਲੋਂ ਘੱਟ ਮੁੱਲ – ਜੇਕਰ ਤੁਸੀਂ ਆਪਣਾ ਪ੍ਰੋਫਾਈਟ ਘੱਟ ਕਰਕੇ, ਮਾਰਕਿਟ ਨਾਲੋਂ ਘੱਟ ਮੁੱਲ ਤੇ ਵਧੀਆ ਸਾੜੀਆਂ ਗਾਹਕਾਂ ਨੂੰ ਦੇਵੋਗੇ ਤੇ ਸੌ ਪ੍ਰਤੀਸ਼ਤ ਬਹੁਤ ਸਾਰੇ ਗਾਹਕ ਸਿਰਫ ਤੇ ਸਿਰਫ ਤੁਹਾਡੀ ਸ਼ੋਪ ਤੋਂ ਸਾੜੀ ਲੈ ਕੇ ਜਾਣਗੇ। ਇਸ ਲਈ ਸ਼ੂਰਵਾਤ ਵਿੱਚ ਘੱਟ ਮੁਨਾਫ਼ਾ ਰੱਖ ਕੇ ਪੱਕੇ ਗਾਹਕ ਬਣਾਉਣਾ ਲੰਮੇ ਸਮੇਂ ਵਾਸਤੇ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ।

ਸੰਪਰਕ – ਦੁਕਾਨ ਦਾ ਪ੍ਰਚਾਰ ਅਤੇ ਵਿਕਰੀ ਦੋਨੋ ਇੱਕ ਦੂਜੇ ਦੇ ਪੂਰਕ ਹਨ।ਕਿਸੇ ਵੀ ਬਿਜਨੈਸ ਲਈ ਗਾਹਕ ਹੋਣਾ ਸਭ ਤੋਂ ਜਰੂਰੀ ਅਤੇ ਮੁੱਢਲੀ ਲੋੜ ਹੈ। ਜਿਆਦਾ ਗਾਹਕ ਮਤਲਬ ਜ਼ਿਆਦਾ ਵਿਕਰੀ ਅਤੇ ਜਿਆਦਾ ਮੁਨਾਫ਼ਾ। ਸਭ ਤੋਂ ਪਹਿਲਾਂ ਆਪਣੇ ਜਾਣਕਾਰਾਂ, ਆਸ ਪੜੋਸ ਦੇ ਲੋਕਾਂ  ਨੂੰ ਸੰਪਰਕ ਕਰਕੇ ਦੱਸਣਾ ਜਰੂਰੀ ਹੈ ਕਿ ਤੁਸੀਂ ਘਰ ਵਿੱਚ ਹੀ ਸਾੜੀ ਦੀ ਦੁਕਾਨ ਸ਼ੁਰੂ ਕੀਤੀ ਹੈ ਤਾਂ ਜੋ ਹੋਲੀ ਹੋਲੀ ਸਭ ਨੂੰ ਪਤਾ ਲੱਗੇ ਤੁਹਾਡੇ ਘਰ ਵਿੱਚ ਬਣੀ ਦੁਕਾਨ ਬਾਰੇ। ਕਿਓਂਕਿ ਇਸ ਤਰ੍ਹਾਂ ਹੀ ਤੁਹਾਨੂੰ ਤੁਹਾਡੇ ਸ਼ੁਰਵਾਤੀ ਗਾਹਕ ਮਿਲਣਗੇ। ਬਾਹਰ ਦੇ ਹੋਰ  ਗਾਹਕਾਂ ਨਾਲ ਸੰਪਰਕ ਕਰਨ ਦੇ ਕਈ ਤਰੀਕੇ ਹਨ ਜਿਨ੍ਹਾਂ ਬਾਰੇ ਆਪਾਂ ਅੱਗੇ ਜਾਣਦੇ ਹਾਂ। 

ਲੋਕਲ ਮਾਰਕੀਟਿੰਗ – ਅੱਜ ਦੇ ਦੌਰ ਵਿੱਚ ਸਫਲ ਦੁਕਾਨ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਹਾਨੂੰ ਚੰਗਾ ਡਿਸਟ੍ਰਿਬ੍ਯੂਟਰ ਮਿਲ ਗਿਆ ਜੋ ਤੁਹਾਨੂੰ ਘੱਟ ਮੁੱਲ ਤੇ ਵੱਧਿਆ ਕਵਾਲਿਟੀ ਦੀਆਂ ਸਾੜੀਆਂ ਦੇ ਰਿਹਾ ਹੈ  ਅਤੇ ਤੁਸੀਂ  ਸਭ ਨੂੰ ਵਧੀਆ ਗੁਣਤਾ ਵਾਲਿਆਂ ਸਾੜੀਆਂ  ਦੇ ਰਹੇ ਹੋ,ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਸਾੜੀ ਸ਼ੋਪ ਤੋਂ ਵਧੀਆ ਸਾੜੀਆਂ  ਮਿਲ ਰਹੀਆਂ ਹਨ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਆਪਣੇ Saree Retail Shop ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਇਲਾਕੇ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਆਪਣੀ ਸ਼ੋਪ ਬਾਰੇ ਦੱਸ ਸਕਦੇ ਹਾਂ।ਜਿਸ ਨਾਲ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਤੁਹਾਡੀ ਸ਼ੋਪ ਬਾਰੇ ਪਤਾ ਲੱਗੇਗਾ ਅਤੇ ਤੁਹਾਡੇ ਗਾਹਕਾਂ ਦੀ ਗਿਣਤੀ ਵਿੱਚ ਵਾਧਾ ਹੋਏਗਾ। ਤੁਸੀਂ ਆਪਣੀ ਫੇਸਬੁੱਕ ਪ੍ਰੋਫਾਈਲ ਉੱਤੇ ਵੀ ਆਪਣੀ ਸ਼ੋਪ ਬਾਰੇ ਦੱਸ ਸਕਦੇ ਹੋ ਜਿਸ ਵਿੱਚ ਤੁਹਾਡੇ ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਣਗੇ। ਨਵੀਆਂ ਸਾੜੀਆਂ ਆਉਣ ਤੇ ਤੁਸੀਂ ਓਹਨਾ ਸਾੜੀਆਂ ਦੀਆਂ ਫੋਟਵਾਂ ਵੀ ਸੋਸ਼ਲ ਮੀਡੀਆ ਤੇ ਪਾ ਸਕਦੇ ਹੋ ਤਾਕਿ ਘਰ ਬੈਠੇ ਬੈਠੇ ਹੀ ਲੋਕ ਸਾੜੀਆਂ ਪਸੰਦ ਕਰ ਲੈਣ ਅਤੇ ਤੁਹਾਨੂੰ ਆਰਡਰ ਕਰ ਸਕਣ। ਤੁਸੀਂ ਹੋਮ ਡਿਲੀਵਰੀ ਦੀ ਵੀ ਸੁਵਿਧਾ ਦੇ ਸਕਦੇ ਹੋ।

ਕਸਟਮਰ ਡੀਲਰ –  ਸਾੜੀਆਂ ਦੀ ਵਿਕਰੀ ਅਤੇ ਗਾਹਕ ਦੀ ਸੰਤੁਸ਼ਟੀ ਲਈ ਇਕ ਚੰਗਾ ਕਸਟਮਰ ਡੀਲਰ ਹੋਣਾ ਬਹੁਤ ਜਰੂਰੀ ਹੈ ਜੋ ਗਾਹਕ ਦੇ ਮਨ ਵਿੱਚ ਉੱਠਦੇ ਸਵਾਲਾਂ ਦਾ ਸੰਤੁਸ਼ਤੀਪੂਰਨ ਜਵਾਬ ਦੇ ਸਕੇ। ਚੰਗੇ ਕਸਟਮਰ ਡੀਲਰ ਹੋਣ ਕਰਕੇ ਗਾਹਕ ਨਾਲ ਦੋਸਤਾਨਾ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ। ਕਸਟਮਰ ਡੀਲਰ ਦੇ ਹੋਣ ਨਾਲ ਸਾੜੀਆਂ ਦਿਖਾਉਣ ਅਤੇ ਦੋਬਾਰਾ ਪੈਕ ਕਰਨ ਵਿੱਚ ਵੀ ਮਦਦ ਹੋ ਜਾਏਗੀ। ਕਸਟਮਰ ਡੀਲਰ ਦੀ ਤਨਖਵਾਹ ਨੂੰ ਵੀ ਬਜ਼ਟ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ।

 

Related Posts

Leave a Comment