Home ਵਪਾਰਕ ਸੁਝਾਅ ਵਸਰਾਵਿਕ ਟਾਈਲਾਂ ਦਾ ਕਾਰੋਬਾਰ
ਵਸਰਾਵਿਕ ਟਾਈਲਾਂ ਦਾ ਕਾਰੋਬਾਰ

ਵਸਰਾਵਿਕ ਟਾਈਲਾਂ ਦਾ ਕਾਰੋਬਾਰ

by Tandava Krishna

ਵਸਰਾਵਿਕ ਟਾਈਲਸ ਬਿਜਨੈਸ ਕਿਵੇਂ ਸ਼ੁਰੂ ਕਰੀਏ 

ਕਿ ਤੁਸੀਂ ਵੀ ਸ਼ੁਰੂ ਕਰਨਾ ਚਾਹੁੰਦੇ ਹੋ ਵਸਰਾਵਿਕ ਟਾਈਲ ਕਾਰੋਬਾਰ ਅਤੇ ਮਨ ਵਿੱਚ ਬਾਰਬਾਰ ਇਹ ਸਵਾਲ ਉੱਠਦੇ ਹਨ ਕਿ ਵਸਰਾਵਿਕ ਟਾਈਲਾਂ  ਕਾਰੋਬਾਰ ਕਿਵੇਂ ਸ਼ੁਰੂ ਕਰੀਏ ? ਵਸਰਾਵਿਕ ਟਾਈਲ ਕਾਰੋਬਾਰ ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ ? ਘੱਟ ਤੋਂ ਘੱਟ ਪੈਸਾ ਲਾ ਕੇ ਜ਼ਿਆਦਾ ਤੋਂ ਜਿਆਦਾ ਮੁਨਾਫ਼ਾ ਕਿਵੇਂ ਕੀਤਾ ਜਾ ਸਕਦਾ ਹੈ ? ਵਸਰਾਵਿਕ ਟਾਈਲ ਕਾਰੋਬਾਰ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ

ਅਸੀਂ ਦੇ ਸਕਦੇ ਹਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ।

ਆਓ ਜਾਣੀਏ ਵਸਰਾਵਿਕ ਟਾਈਲ ਕਾਰੋਬਾਰ ਬਾਰੇ।

ਵਸਰਾਵਿਕ ਟਾਈਲਾਂ ਦਾ ਚਲਣ ਅੱਜਕਲ ਬਹੁਤ ਵੱਧ ਰਿਹਾ ਹੈ।

ਪਹਿਲਾਂ ਸ਼ਹਿਰਾਂ ਵਿੱਚ ਇਹਨਾਂ ਦਾ ਇਸਤੇਮਾਲ ਹੁੰਦਾ ਸੀ ਹੁਣ ਤੇ ਖੇਤਾਂ ਵਿੱਚ ਬਣੇ ਫਾਰਮਾਂ ਤੇ ਵੀ ਵਸਰਾਵਿਕ ਟਾਈਲਾਂ ਦਾ ਇਸਤੇਮਾਲ ਹੋ ਰਿਹਾ ਹੈ। ਵਸਰਾਵਿਕ ਟਾਈਲ ਕਾਰੋਬਾਰ ਸ਼ੁਰੂ ਕਰਨਾ ਇੱਕ ਬਹੁਤ ਹੀ ਵਧੀਆ ਕਦਮ ਹੋ ਸਕਦਾ ਹੈ।

ਪਰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।

ਵਸਰਾਵਿਕ ਟਾਈਲ ਕਾਰੋਬਾਰ ਵਾਸਤੇ ਸ਼ੋਰੂਮ –

ਵਸਰਾਵਿਕ ਟਾਈਲ ਕਾਰੋਬਾਰ  ਵਾਸਤੇ ਸ਼ੋਰੂਮ ਹੋਣਾ ਬਹੁਤ ਜਰੂਰੀ ਹੈ। ਸ਼ੋਰੂਮ ਵਿੱਚ ਗਾਹਕ ਕੇ ਆਪਣੀ ਮਨਪਸੰਦ ਟਾਈਲ ਚੁਣ ਸਕਦੇ ਹਨ। ਇਸ ਕਰਕੇ ਸ਼ੋਰੂਮ ਕਾਫੀ ਵਧੀਆ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਟਾਈਲਾਂ ਬਹੁਤ ਹੀ ਸੁਚੱਜੇ ਢੰਗ ਨਾਲ ਲੱਗਿਆਂ ਹੋਣੀਆਂ ਚਾਹੀਦੀਆਂ ਹਨ ਤਾਕਿ ਗਾਹਕ ਅਰਾਮ ਨਾਲ ਆਪਣੀ ਪਸੰਦ ਦੀ ਟਾਈਲ ਚੁਣ ਸੱਕਣ। ਸ਼ੋਰੂਮ ਦੀ ਲੋਕੇਸ਼ਨ ਵਸਰਾਵਿਕ ਟਾਈਲ ਕਾਰੋਬਾਰ ਦੇ ਸਫਲ ਹੋਣ ਵਿੱਚ ਕਾਫੀ ਵੱਡਾ ਰੋਲ ਨਿਭਾ ਸਕਦੀ ਹੈ। ਭੀੜ ਵਾਲੀ ਜਗ੍ਹਾ ਤੇ ਸ਼ੋਰੂਮ ਦਾ ਹੋਣਾ ਕਾਫੀ ਫਾਇਦੇਮੰਦ ਹੋ ਸਕਦਾ ਹੈ। ਸ਼ੋਰੂਮ ਵਾਸਤੇ ਕਾਫੀ ਖੁਲ੍ਹੀ ਜਗ੍ਹਾ ਹੋਣੀ ਚਾਹੀਦੀ ਹੈ ਤਾਕਿ ਟਾਈਲ ਵੀ ਰੱਖੀਆਂ ਜਾ ਸੱਕਣ, ਗਾਹਕ ਵੀ ਬੈਠ ਸੱਕਣ।

 ਦੇਸੀ ਵਸਰਾਵਿਕ ਟਾਈਲ ਸੁਪਲਾਇਰ-

ਵਸਰਾਵਿਕ ਟਾਈਲ ਦੀ ਵਿਕਰੀ ਕਰਨ ਵਾਸਤੇ ਤੁਹਾਨੂੰ ਇੱਕ ਵਸਰਾਵਿਕ ਟਾਈਲ ਸੁਪਲਾਇਰ ਦੀ ਲੋੜ ਪਵੇਗੀ।ਗਾਹਕ ਨੂੰ ਕਿਫਾਇਤੀ ਮੁੱਲ ਵਿੱਚ ਵਸਰਾਵਿਕ ਟਾਈਲ ਦੇਣ ਵਾਸਤੇ ਖੁਦ ਉਸ ਤੋਂ ਵੀ ਘੱਟ ਮੁੱਲ ਵਿੱਚ ਵਸਰਾਵਿਕ ਟਾਈਲ ਲੈ ਕੇ ਆਉਣਾ ਪਵੇਗਾ। ਇਸ ਲਈ ਕਿਸੇ ਥੋਕ ਸੁਪਲਾਇਰ ਨਾਲ ਡੀਲ ਕਰਨੀ ਪਵੇਗੀ। ਕੋਈ ਐਸਾ ਸੁਪਲਾਇਰ ਲੱਭਣਾ ਪਵੇਗਾ ਜੋ ਘੱਟ ਮੁੱਲ ਤੇ ਵਧੀਆ ਵਸਰਾਵਿਕ ਟਾਈਲਸ ਦੇ ਸਕੇ। ਅਸੀਂ ਕਿਸੇ ਸੁਪਲਾਇਰ ਨਾਲ ਗੱਲ ਕਰਕੇ ਆਪਣੇ ਵਸਰਾਵਿਕ ਟਾਈਲ ਕਾਰੋਬਾਰ  ਵਾਸਤੇ   ਸਿਰਾਮਿਕ ਟਾਈਲਸ ਲੈ ਸਕਦੇ ਹਾਂ। ਇਸੇ ਤਰ੍ਹਾਂ ਹੀ ਵੱਖਵੱਖ ਜਿਲ੍ਹੇ ਜਾਂ ਰਾਜਾਂ ਵਿੱਚ ਵੱਖਵੱਖ ਸੁਪਲਾਇਰ ਨਾਲ ਗੱਲ ਕਰਕੇ ਅਸੀਂ ਆਪਣਾ ਸਿਰਾਮਿਕ ਟਾਈਲਸ ਦਾ ਬਿਜਨੈਸ  ਬਹੁਤ ਸਾਰੇ ਇਲਾਕਿਆਂ ਵਿੱਚ ਫ਼ੈਲਾ ਸਕਦੇ ਹਾਂ। 

ਵਿਦੇਸ਼ੀ ਟਾਈਲਸ ਸੁਪਲਾਇਰ –

ਅੱਜਕਲ੍ਹ ਅਸੀਂ ਦੂਸਰੇ ਦੇਸ਼ਾਂ ਵਿਚੋਂ ਵੀ ਟਾਈਲਸ ਮੰਗਵਾ ਸਕਦੇ ਹਾਂ। ਕੁੱਝ ਦੇਸ਼ਾਂ ਵਿੱਚ ਭਾਰਤ ਨਾਲੋਂ ਸਸਤੀਆਂ ਟਾਈਲਸ ਮਿਲ ਜਾਂਦੀਆਂ ਹਨ ਜਿਸ ਨਾਲ ਸਾਡਾ ਮੁਨਾਫ਼ਾ ਵੱਧ ਜਾਂਦਾ ਹੈ। ਇਸਦਾ ਸਭ ਤੋਂ ਵੱਡਾ ਉਧਾਹਰਣ ਹੈ ਚੀਨ। ਚੀਨ ਵਿੱਚ ਸਾਰੀ  ਦੁਨੀਆਂ ਨਾਲੋਂ ਸਸਤੀਆਂ ਟਾਈਲਸ ਮਿਲਦੀਆਂ ਹਨ।ਇੱਥੇ ਸਪੇਨ ਅਤੇ ਇਟਲੀ ਨਾਲੋਂ ਵੀ ਸਸਤੀਆਂ ਟਾਈਲਸ ਮਿਲ ਜਾਂਦੀਆਂ ਹਨ। ਤੁਹਾਨੂੰ ਚੀਨ ਦੇ ਕਿਸੇ ਸੁਪਲਾਇਰ ਨਾਲ ਗੱਲ ਕਰਨੀ ਪਵੇਗੀ ਜੋ ਤੁਹਾਨੂੰ ਟਾਈਲਸ ਮੁਹਹਿਆ ਕਰਵਾਏਗਾ। ਇਹ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਬਿਜਨੈਸ ਨੂੰ ਸਫਲ ਬਣਾਉਣ ਵਾਸਤੇ।

ਦੇਸੀ ਕੰਪਨੀਆਂ ਨਾਲ ਕੰਟਰੈਕਟ –

ਸਿਰਾਮਿਕ ਟਾਈਲਸ ਦੀ ਅਪੁਰਤੀ ਲਈ ਵੱਖ ਵੱਖ ਕੰਪਨੀਆਂ ਨਾਲ ਕੰਟਰੈਕਟ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ ਤਾਂ ਜੋ ਤੁਸੀਂ ਵਧੀਆ ਗੁਣਤਾ ਵਾਲਿਆਂ ਟਾਈਲਸ  ਗਾਹਕਾਂ ਨੂੰ ਦੇ ਸਕੋ। ਇਸ ਵਿੱਚ ਕੁੱਝ ਖਰਚ ਹੋ ਸਕਦਾ ਹੈ ਪਰ ਇਸ ਦੇ ਬਿਨਾਂ  ਸਫਲ ਹੋਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਓਂਕਿ ਵਿਦੇਸ਼ੀ ਟਾਈਲਸ ਦੇ ਨਾਲ ਨਾਲ ਸਾਨੂੰ ਦੇਸੀ ਟਾਈਲਸ ਵੀ ਲੈਣੀਆਂ ਜਰੂਰੀ ਹਨ। ਤਾਂ ਜੋ ਅਸੀਂ ਗਾਹਕਾਂ ਨੂੰ ਕਵਾਲਿਟੀ ਦੇ ਨਾਲ ਨਾਲ ਅਲੱਗ ਅਲੱਗ ਕਿਸਮਾਂ ਦੀ ਟਾਈਲ ਵੀ ਦੇ ਸਕੀਏ ।ਜਰੂਰੀ ਨਹੀਂ ਕਿ ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਕੰਟਰੈਕਟ ਕਰਨ ਦੀ ਜਰੂਰਤ ਹੈ,ਪਰ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਓਂਕਿ ਬਿਜਨੈਸ ਸ਼ੁਰੂ ਹੋਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਕਿਸੇ ਕੰਪਨੀ ਨਾਲ ਕੰਟਰੈਕਟ ਹੋ ਜਾਏ ਤਾਂ ਬਿਜਨੈਸ ਵਾਸਤੇ ਓਨੀ ਹੀ ਚੰਗੀ ਚੀਜ਼ ਸਾਬਿਤ ਹੋਏਗੀ।

ਮਾਰਕਿਟ ਨਾਲੋਂ ਬੇਹਤਰ ਡੀਲ –

ਟਾਈਲਸ ਦੀ ਵਿਕਰੀ ਦੇ ਨਾਲ ਜੇਕਰ ਇੱਕ ਚੰਗੀ ਡੀਲ ਗਾਹਕ ਨੂੰ ਦਿਤੀ ਜਾਏ ਤਾਂ ਗਾਹਕ ਤੁਹਾਡੇ ਕੋਲੋਂ ਹੀ ਟਾਈਲਸ ਲਏਗਾ ਇਸਦੇ ਚਾਂਸ ਬਹੁਤ ਹੱਦ ਤਕ ਵੱਧ ਜਾਂਦੇ ਹਨ।ਚੰਗੀ ਡੀਲ ਮਤਲਬ ਤੁਸੀਂ ਗਾਹਕ ਨੂੰ ਟਾਈਲਸ ਵਿੱਚ ਥੋੜਾ ਡਿਸਕਾਊਂਟ ਦੇ ਸਕਦੇ ਹੋ। ਜਾਂ ਫਿਰ 15 ਪੈਕ ਟਾਈਲਸ ਪਿੱਛੇ 1 ਪੈਕ ਫ੍ਰੀ ਦੇ ਸਕਦੇ ਹੋ। ਇਸ ਚੀਜ਼ ਦਾ ਬਿਜਨੈਸ ਦੇ ਮੁਨਾਫੇ ਤੇ ਅਸਰ ਪੈ ਸਕਦਾ ਹੈ ਪਰ ਤੁਹਾਡੇ ਗਾਹਕ ਪੱਕੇ ਹੋ ਸਕਦੇ ਹਨ। ਜੋ ਕਿ ਲੰਮੇ ਸਮੇਂ ਲਈ ਬਹੁਤ ਹੀ ਵਧੀਆ ਰਹੇਗਾ।

ਸ਼ੋਰੂਮ ਦਾ ਪ੍ਰੋਫੈਸ਼ਨਲ ਸਟਾਫ –

ਟਾਈਲਸ  ਦੀ ਵਿਕਰੀ ਅਤੇ ਗਾਹਕ ਦੀ ਸੰਤੁਸ਼ਟੀ ਲਈ ਇਕ ਚੰਗਾ ਸਟਾਫ ਹੋਣਾ ਬਹੁਤ ਜਰੂਰੀ ਹੈ ਜੋ ਗਾਹਕ ਦੇ ਮਨ ਵਿੱਚ ਉੱਠਦੇ ਸਵਾਲਾਂ ਦਾ ਸੰਤੁਸ਼ਤੀਪੂਰਨ ਜਵਾਬ ਦੇ ਸਕੇ। ਚੰਗੇ ਸਟਾਫ ਹੋਣ ਕਰਕੇ ਗਾਹਕ ਨਾਲ ਦੋਸਤਾਨਾ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ।ਜੇ  ਟਾਈਲਸ ਦਿਖਾਉਣ ਦਾ ਕੰਮ ਸਟਾਫ ਬਹੁਤ ਹੀ ਚੰਗੇ ਢੰਗ ਨਾਲ ਕਰਦਾ ਹੈ ਤਾਂ ਇਸ ਦਾ ਵਿਕਰੀ ਉੱਤੇ ਸਿੱਧਾ ਅਤੇ ਵਧੀਆ ਅਸਰ ਪੈਂਦਾ ਹੈ।

ਟ੍ਰੇਨਿੰਗ ਅਤੇ ਜਾਣਕਾਰੀ –

ਇਹ ਸਭ ਕਰਨ ਤੋਂ ਪਹਿਲਾਂ ਆਪਣੇ ਲੋਕਲ ਥਾਂ ਤੋਂ ਟਾਈਲਸ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਮਤਲਬ ਤੁਹਾਡੇ ਐਰਿਆ ਵਿੱਚ ਤੁਹਾਡੇ ਮੁਕਾਬਲੇ ਵਿੱਚ ਕਿੰਨੇ ਹੋਰ ਲੋਕ ਹਨ ਜੋ ਇਸ ਬਿਜਨੈਸ ਵਿਚ ਹਨ। ਉਹ ਕਿਸ ਮੁੱਲ ਤੇ ਟਾਈਲਸ ਵੇਚ ਰਹੇ ਹਨ। ਤੁਹਾਨੂੰ ਟਾਈਲਸ ਦੀ ਕਵਾਲਿਟੀ ਪਰਖਣ ਵਾਸਤੇ ਟ੍ਰੇਨਿੰਗ ਵੀ ਲੈਣੀ ਪੈ ਸਕਦੀ ਹੈ ਤਾਂ ਜੋ ਟਾਈਲਸ ਤੁਸੀਂ ਆਪਣੇ ਸ਼ੋਰੂਮ ਵਿੱਚ ਵਿਕਰੀ ਵਾਸਤੇ ਲੈ ਕੇ ਆਓ ਉਸ ਦੀ ਕਵਾਲਿਟੀ  ਬਾਰੇ ਤੁਹਾਨੂੰ ਪਤਾ ਹੋਵੇ।

ਆਪਣੇ ਸ਼ੋਰੂਮ ਦਾ ਪ੍ਰਚਾਰ

ਅੱਜ ਦੇ ਦੌਰ ਵਿੱਚ ਸਫਲ ਬਿਜਨੈਸ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਚੰਗੀ ਕੰਪਨੀ ਨਾਲ ਕੰਟਰੈਕਟ ਕਰ ਲਿਆ ਅਤੇ ਸਭ ਨੂੰ ਵਧੀਆ ਟਾਈਲਸ ਦੇ ਰਹੇ ਹੋ,ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਜਗ੍ਹਾ ਜਾਂ ਇਸ ਬੰਦੇ ਤੋਂ ਵਧੀਆ ਟਾਈਲਸ ਮਿਲ ਰਹੇ ਹਨ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਆਪਣੇ ਵਸਰਾਵਿਕ ਟਾਈਲ ਕਾਰੋਬਾਰ ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਇਲਾਕੇ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਆਪਣੇ ਸਟੋਰ ਬਾਰੇ ਦੱਸ ਸਕਦੇ ਹਾਂ।ਤੁਸੀਂ ਆਪਣੇ ਸ਼ੋਰੂਮ ਦੇ ਨਾਮ ਤੋਂ ਇੱਕ ਵੈਬਸਾਈਟ ਵੀ ਬਣਾ ਸਕਦੇ ਹੋ ਜਿਸ ਵਿੱਚ ਸ਼ੋਰੂਮ ਦੀ ਲੋਕੇਸ਼ਨ,ਤੁਹਾਡਾ ਮੋਬਾਇਲ ਨੰਬਰ ਅਤੇ ਟਾਈਲਸ ਢਿ ਜਾਣਕਾਰੀ ਦੇ ਨਾਲ ਨਾਲ ਟਾਈਲਸ ਦੀਆਂ ਫੋਟਵਾਂ ਵੀ ਹੋਣ। 

ਟਾਈਲਸ ਲਆਉਣ ਵਾਲੇ ਕਾਰੀਗਰ –

ਤੁਸੀਂ ਚਾਹੋ ਤਾਂ ਟਾਈਲਸ ਲਾਉਣ  ਵਾਲੇ ਕਾਰੀਗਰਾਂ ਨਾਲ ਸੰਪਰਕ ਕਰ ਸਕਦੇ ਹੋ ਜੋ ਤੁਹਾਡੀਆਂ ਟਾਈਲਸ ਨੂੰ ਗਾਹਕ ਦੇ ਘਰ ਜਾਣ ਦੁਕਾਨ ਵਿੱਚ ਲਾ ਕੇ ਦੇਣ। ਇਸ ਨਾਲ ਗਾਹਕ ਚਾਹੇਗਾ ਕਿ ਉਸ ਜਗ੍ਹਾ ਤੋਂ ਟਾਈਲਸ ਲਾਇਆਂ ਜਾਂ ਜੋ ਕਾਰੀਗਰਾਂ ਨੂੰ ਕਹਿ ਕੇ ਟਾਈਲਸ ਦਾ ਕੰਮ ਪੁਰਾ ਕਰਵਾ ਸਕੇ। 

ਉਮੀਦ ਹੈ ਇਸ ਆਰਟੀਕਲ ਨਾਲ ਤੁਹਾਨੂੰ ਪਤਾ ਲਗਾ ਹੋਵੇਗਾ ਕਿ ਵਸਰਾਵਿਕ ਟਾਈਲ ਕਾਰੋਬਾਰ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਸਫਲ ਕਿਵੇਂ ਬਣਾਇਆ ਜਾ ਸਕਦਾ ਹੈ।

Related Posts

Leave a Comment