Home ਵਪਾਰਕ ਸੁਝਾਅ ਫਰਨੀਚਰ ਦਾ ਕਾਰੋਬਾਰ
ਫਰਨੀਚਰ ਦਾ ਕਾਰੋਬਾਰ

ਫਰਨੀਚਰ ਦਾ ਕਾਰੋਬਾਰ

by Tandava Krishna

ਫਰਨੀਚਰ ਦਾ ਬਿਜਨੈਸ ਕਿਵੇਂ ਸ਼ੁਰੂ ਕੀਤਾ ਜਾਏ

ਫਰਨੀਚਰ ਵਪਾਰ ਦੀ ਇੱਕ ਉੱਚ ਮੰਗ ਹੁੰਦੀ ਹੈ ਅਤੇ ਨਾਲ ਹੀ ਪੂਰੀ ਦੁਨੀਆ ਵਿੱਚ ਇੱਕ ਮਹੱਤਵਪੂਰਣ ਮਾਲੀਆ ਪੈਦਾ ਕਰਦਾ ਹੈ, ਚਾਹੇ ਇਹ ਆਸਟਰੇਲੀਆ, ਸੰਯੁਕਤ ਰਾਜ, ਭਾਰਤ, ਕਨੇਡਾ, ਯੂਕੇ ਜਾਂ ਕੋਈ ਹੋਰ ਦੇਸ਼ ਹੋਵੇ, ਇਹ ਕਾਰੋਬਾਰ ਨਿਵੇਸ਼ ਤੇ ਵਧੇਰੇ ਲਾਭ ਪ੍ਰਾਪਤ ਕਰਨ ਦੀ ਉਮੀਦ ਕਰ ਸਕਦਾ ਹੈ 

ਜੇਕਰ ਤੁਸੀਂ ਵੀ ਸੋਚ ਰਹੇ ਹੋ ਫਰਨੀਚਰ ਵਪਾਰ  ਸ਼ੁਰੂ ਕਰਨ ਬਾਰੇ ਅਤੇ ਮਨ ਵਿੱਚ ਬਾਰਬਾਰ ਇਹ ਸਵਾਲ ਉੱਠਦੇ ਹਨ ਕਿ ਫਰਨੀਚਰ ਵਪਾਰ ਕਿਵੇਂ ਸ਼ੁਰੂ ਕਰੀਏ ? ਫਰਨੀਚਰ ਵਪਾਰ ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ ? ਘੱਟ ਤੋਂ ਘੱਟ ਪੈਸਾ ਲਾ ਕੇ ਜ਼ਿਆਦਾ ਤੋਂ ਜਿਆਦਾ ਮੁਨਾਫ਼ਾ ਕਿਵੇਂ ਕੀਤਾ ਜਾ ਸਕਦਾ ਹੈ

ਫਰਨੀਚਰ ਵਪਾਰ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ? 

ਅਸੀਂ ਦੇ ਸਕਦੇ ਹਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ

ਇਹ ਕੁਝ ਮਦਦਗਾਰ ਜਾਣਕਾਰੀ ਹੈ ਜੋ ਉਤਸ਼ਾਹੀ ਉੱਦਮੀਆਂ ਲਈ ਲਿਖੀ ਗਈ ਹੈ ਜੋ ਫਰਨੀਚਰ ਵਪਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹਨ ਤੁਸੀਂ ਫਰਨੀਚਰ ਵਪਾਰ ਸ਼ੁਰੂ ਕਰਨ ਤੋਂ ਪਹਿਲਾਂ ਇਸ ਆਰਟੀਕਲ ਵਿੱਚ ਲਿੱਖੀਆਂ ਸਲਾਹਾਂ ਤੇ ਵਿਚਾਰ ਕਰ ਸਕਦੇ ਹੋ!

ਫਰਨੀਚਰ ਵਪਾਰ ਵਾਸਤੇ ਬਿਜਨੈਸ ਪਲਾਨ

ਕੋਈ ਗਲਤੀ ਨਾ ਕਰੋ: ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਉਦਯੋਗ ਵਿੱਚ ਹੋ, ਇੱਕ ਕਾਰੋਬਾਰੀ ਯੋਜਨਾ ਜ਼ਰੂਰੀ ਹੈ ਹੋ ਸਕਦਾ ਹੈ ਕਿ ਤੁਹਾਨੂੰ ਰਸਮੀ ਕਾਰੋਬਾਰੀ ਯੋਜਨਾ ਦੀ ਜ਼ਰੂਰਤ ਨਾ ਪਵੇ ਜੇ ਤੁਸੀਂ ਆਪਣੇ ਕਾਰੋਬਾਰ ਲਈ ਕੋਈ ਲੋਨ ਜਾਂ ਨਿਵੇਸ਼ ਫੰਡ ਦੀ ਮੰਗ ਨਹੀਂ ਕਰ ਰਹੇ ਹੋ, ਪਰ ਫੇਰ ਵੀ ਬਿਜਨੈਸ ਪਲਾਨ ਨੂੰ ਨਾ ਛੱਡੋਇਸ ਦੀ ਬਜਾਏ ਇੱਕ ਛੋਟੀ ਵਪਾਰ ਯੋਜਨਾ ਲਿਖੋਤੁਸੀਂ ਇਸ ਨੂੰ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਕਰ ਸਕਦੇ ਹੋ ਕਾਰੋਬਾਰੀ ਯੋਜਨਾ ਨੂੰ ਲਿਖਣਾ ਵਿਗਿਆਨਕ ਤੌਰ ਤੇ ਸਿੱਧ ਕਰਦਾ ਹੈ ਕਿ ਤੁਹਾਨੂੰ ਤੇਜ਼ੀ ਨਾਲ ਵੱਧਣ ਵਿੱਚ ਸਹਾਇਤਾ ਕਰਦਾ ਹੈ, ਇਸ ਲਈ ਇਸ ਕਦਮ ਨੂੰ ਨਾ ਛੱਡੋਤੁਹਾਡੀ ਕਾਰੋਬਾਰੀ ਯੋਜਨਾ ਵਿੱਚ ਹੇਠ ਲਿਖੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ:

ਕਾਰੋਬਾਰੀ ਵੇਰਵੇ, ਜਿਵੇਂ ਤੁਹਾਡੇ ਕਾਰੋਬਾਰੀ ਉਦੇਸ਼ ਅਤੇ ਮਿਸ਼ਨ

ਮਾਲਕੀ ਦਾ ਪੈਟਰਨ

ਉਨ੍ਹਾਂ ਸੇਵਾਵਾਂ ਦੀ ਵਿਸਤ੍ਰਿਤ ਸੂਚੀ ਜੋ ਤੁਸੀਂ ਵੇਚਣਾ ਚਾਹੁੰਦੇ ਹੋ ਸੈੱਟਅਪ ਖਰਚੇ ਸ਼ਾਮਲ ਹੁੰਦੇ ਹਨ ਜਿਸ ਵਿੱਚ ਕਾਰੋਬਾਰ ਲਈ ਖਰੀਦੇ ਸਾਰੇ ਉਪਕਰਣ ਸ਼ਾਮਲ ਹੋਣੇ ਚਾਹੀਦੇ ਹਨ

ਕਰਮਚਾਰੀ ਢਾਂਚਾ

ਕਿਸੇ ਸਲਾਹਕਾਰ ਨਾਲ ਕੰਮ ਕਰੋ

ਇੱਕ ਤਜਰਬੇਕਾਰ ਸਲਾਹਕਾਰ ਲੱਭੋ ਜੋ ਛੋਟੇ ਕਾਰੋਬਾਰਾਂ ਜਾਂ ਫਰਨੀਚਰ ਕਾਰੋਬਾਰ ਨੂੰ ਸਮਝਦਾ ਹੈ ਉਹ ਤੁਹਾਡੇ ਕਾਰੋਬਾਰ ਨੂੰ ਵਧਾਉਣ ਅਤੇ ਮੁਸ਼ਕਲ ਸਮੇਂ ਜਾਂ ਸਥਿਤੀਆਂ ਵਿੱਚ ਤੁਹਾਡੀ ਅਗਵਾਈ ਕਰਨ ਵਿੱਚ ਸਹਾਇਤਾ ਕਰੇਗਾਇਹ ਵਿਅਕਤੀ ਮੁਸ਼ਕਲ ਗਾਹਕਾਂ ਨਾਲ ਨਜਿੱਠਣ ਜਾਂ ਗਿਫ਼ਟ ਕਾਰੋਬਾਰੀ ਵਜੋਂ ਤੁਹਾਡੀ ਸਿੱਖਿਆ ਨੂੰ ਜਾਰੀ ਰੱਖਣ ਤੱਕ ਹਰ ਚੀਜ ਬਾਰੇ ਅਨਮੋਲ ਸਲਾਹ ਦੇ ਸਕਦਾ ਹੈ

ਕੰਪੀਟੀਸ਼ਨ ਅਤੇ ਮੁੱਲ ਦੀ ਜਾਣਕਾਰੀ

ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਸ ਪਾਸ ਦੇ ਫਰਨੀਚਰ ਦੀ ਦੁਕਾਨਾਂ ਦੀ ਜਾਣਕਾਰੀ ਜਰੂਰ ਲੈ ਲਓ ਇਸ ਨਾਲ ਤੁਸੀਂ ਉਸ ਇਲਾਕੇ ਵਿੱਚ ਗਾਹਕਾਂ ਦੀ ਆਵਾਜਾਹੀ ਦਾ ਮੁਲਾਂਕਣ ਕਰ ਸਕੋਗੇ ਜੇ ਉਸ ਇਲਾਕੇ ਵਿੱਚ, ਜਿਥੇ ਤੁਸੀਂ ਕੰਮ ਸ਼ੁਰੂ ਕਰਨ ਹੈ, ਗਾਹਕ ਘੱਟ ਹਨ ਅਤੇ ਕੰਪੀਟੀਸ਼ਨ ਜਿਆਦਾ ਤਾਂ ਤੁਸੀਂ ਆਪਣੇ ਬਿਜਨੈਸ ਵਾਸਤੇ ਕੋਈ ਦੂਸਰੇ ਇਲਾਕੇ ਨੂੰ ਤਵੱਜੋ ਦੇ ਸਕਦੇ ਹੋ ਤੁਹਾਨੂੰ ਇਸ ਚੀਜ਼ ਦਾ ਵੀ ਪਤਾ ਲਾ ਲੈਣਾ ਚਾਹੀਦਾ ਹੈ ਕਿ ਤੁਹਾਡੇ ਕੰਪੀਟੀਸ਼ਨ ਵਾਲੇ ਫਰਨੀਚਰ ਦੇ ਸਮਾਣ ਦਾ ਕੀ ਮੁੱਲ ਲੈ ਰਹੇ ਨੇ ਇਸ ਨਾਲ ਤੁਹਾਨੂੰ ਆਪਣੇ ਫਰਨੀਚਰ ਦਾ ਮੁੱਲ ਨਿਰਧਾਰਤ ਕਰਨ ਵਿੱਚ ਆਸਾਨੀ ਹੋਏਗੀ ਤੁਸੀਂ ਘੱਟ ਮੁੱਲ ਤੇ ਵਧੀਆ ਸਮਾਣ ਦੇ ਕੇ ਜ਼ਿਆਦਾ ਗਾਹਕਾਂ ਨੂੰ ਵੀ ਆਪਣੇ ਫਰਨੀਚਰ ਵਪਾਰ ਵੱਲ ਖਿੱਚ ਸਕਦੇ ਹੋ

ਮਾਰਕਿਟ ਦੀ ਜਾਣਕਾਰੀ

ਆਪਣਾ ਫਰਨੀਚਰ ਦਾ ਬਿਜਨੈਸ ਸਫਲ ਬਨਾਉਣ ਵਾਸਤੇ ਤੁਹਾਡੇ ਵਾਸਤੇ ਅਗਲਾ ਕਦਮ ਹੋਏਗਾ ਮਾਰਕਿਟ ਦੀ ਜਾਣਕਾਰੀ ਲੇਣਾ ਇਸ ਵਾਸਤੇ ਤੁਹਾਨੂੰ ਕਿਸੇ ਨਾਲ ਗੱਲ ਕਰਨੀ ਹੈ ਜੋ ਪਹਿਲਾਂ ਤੋਂ ਇਸ ਕਾਰੋਬਾਰ ਵਿਚ ਹੈਯਾਦ ਰੱਖੋ ਕਿ ਲੋਕਲ ਮੁਕਾਬਲੇਬਾਜ਼ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਤੋਂ ਭੱਜਣਗੇ ਉਹ ਤੁਹਾਨੂੰ ਬਿਜਨੈਸ ਅਤੇ ਮਾ ਰਕਿਟ ਦੀ ਜਾਣਕਾਰੀ ਦੇ ਕੇ ਆਪਣਾ ਮੁਕਾਬਲਾ ਕਿਓਂ ਵਧਾਉਣਗੇ ਇਸ ਕਰ ਕੇ ਤੁਹਾਨੂੰ ਕਿਸੇ ਦੂਸਰੇ ਇਲਾਕੇ ਦੇ ਫਰਨੀਚਰ ਦਾ ਬਿਜਨੈਸ ਕਰਨੇ ਵਾਲੇ ਬੰਦੇ ਤੋਂ ਮਾਰਕਿਟ ਅਤੇ ਬਿਜਨੈਸ ਦੀ ਜਾਣਕਾਰੀ ਲੈਣੀ ਪਵੇਗੀ ਸਾਡਾ ਅਨੁਮਾਨ ਇਹ ਹੈ ਕਿ ਤੁਹਾਨੂੰ ਬਹੁਤ ਸਾਰੇ ਕਾਰੋਬਾਰਾਂ ਦੇ ਮਾਲਕਾਂ ਨਾਲ ਸੰਪਰਕ ਕਰਨਾ ਪੈ ਸਕਦਾ ਹੈ ਜੋ ਤੁਹਾਡੇ ਨਾਲ ਆਪਣੀ ਬਿਜਨੈਸ ਦੀ ਸਿਆਣਪ ਸਾਂਝੀ ਕਰਨ ਲਈ ਤਿਆਰ ਹੈ

ਫਰਨੀਚਰ ਸੁਪਲਾਇਰ

ਕੁੱਝ ਲੋਕ ਸੋਚਦੇ ਹਨ ਕਿ ਸਮਾਣ ਖਰੀਦਣਾ ਬਹੁਤ ਹੀ ਆਸਾਨ ਚੀਜ਼ ਹੈ ਪਰ ਇਹ ਸਚਾਈ ਨਹੀਂ ਹੈ ਵਧੀਆ ਸਮਾਣ ਖਰੀਦਣਾ ਬਹੁਤ ਹੀ ਸਿਰਦਰਦੀ ਵਾਲਾ ਕੰਮ ਹੋ ਸਕਦਾ ਹੈ ਫਰਨੀਚਰ ਦੀ ਵਿਕਰੀ ਕਰਨ ਵਾਸਤੇ ਤੁਹਾਨੂੰ ਇੱਕ ਫਰਨੀਚਰ ਸੁਪਲਾਇਰ ਦੀ ਲੋੜ ਪਵੇਗੀਗਾਹਕ ਨੂੰ ਕਿਫਾਇਤੀ ਮੁੱਲ ਵਿੱਚ ਫਰਨੀਚਰ ਦੇਣ ਵਾਸਤੇ ਖੁਦ ਉਸ ਤੋਂ ਵੀ ਘੱਟ ਮੁੱਲ ਵਿੱਚ ਫਰਨੀਚਰ ਲੈ ਕੇ ਆਉਣੀ ਪਵੇਗੀ ਇਸ ਲਈ ਕਿਸੇ ਥੋਕ ਸੁਪਲਾਇਰ ਨਾਲ ਡੀਲ ਕਰਨੀ ਪਵੇਗੀ ਕੋਈ ਐਸਾ ਸੁਪਲਾਇਰ ਲੱਭਣਾ ਪਵੇਗਾ ਜੋ ਘੱਟ ਮੁੱਲ ਤੇ ਵਧੀਆ ਕਵਾਲਿਟੀ ਦਾ ਫਰਨੀਚਰ ਦੇ ਸਕੇ ਅਸੀਂ ਕਿਸੇ ਸੁਪਲਾਇਰ ਨਾਲ ਗੱਲ ਕਰਕੇ ਆਪਣੇ ਫਰਨੀਚਰ ਵਪਾਰ ਵਾਸਤੇ ਫਰਨੀਚਰ ਲੈ ਸਕਦੇ ਹਾਂ ਇਸੇ ਤਰ੍ਹਾਂ ਹੀ ਵੱਖਵੱਖ ਜਿਲ੍ਹੇ ਜਾਂ ਰਾਜਾਂ ਵਿੱਚ ਵੱਖਵੱਖ ਸੁਪਲਾਇਰ ਨਾਲ ਗੱਲ ਕਰਕੇ ਅਸੀਂ ਆਪਣਾ ਫਰਨੀਚਰ ਦਾ ਬਿਜਨੈਸ ਬਹੁਤ ਸਾਰੇ ਇਲਾਕਿਆਂ ਵਿੱਚ ਫ਼ੈਲਾ ਸਕਦੇ ਹਾਂ 

ਆਪਣੇ ਫਰਨੀਚਰ ਹਾਉਸ ਦਾ ਪ੍ਰਚਾਰ

ਅੱਜ ਦੇ ਦੌਰ ਵਿੱਚ ਸਫਲ ਬਿਜਨੈਸ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਚੰਗੀ ਕੰਪਨੀ ਨਾਲ ਕੰਟਰੈਕਟ ਕਰ ਲਿਆ ਅਤੇ ਸਭ ਨੂੰ ਵਧੀਆ ਫਰਨੀਚਰ ਮੁਹਹਿਆ ਕਰ ਰਹੇ ਹੋ,ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਜਗ੍ਹਾ ਜਾਂ ਇਸ ਬੰਦੇ ਤੋਂ ਵਧੀਆ ਫਰਨੀਚਰ ਦਾ ਸਮਾਣ ਮਿਲ ਰਿਹਾ ਹੈ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ ਇਸ ਲਈ ਆਪਣੇ ਫਰਨੀਚਰ ਵਪਾਰ ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਇਲਾਕੇ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਆਪਣੀ ਫਰਨੀਚਰ ਹਾਊਸ ਬਾਰੇ ਦੱਸ ਸਕਦੇ ਹਾਂਤੁਸੀਂ ਆਪਣੇ ਸ਼ੋਪ ਦੇ ਨਾਮ ਤੋਂ ਇੱਕ ਵੈਬਸਾਈਟ ਵੀ ਬਣਾ ਸਕਦੇ ਹੋ ਜਿਸ ਵਿੱਚ ਸਟੋਰ ਦੀ ਲੋਕੇਸ਼ਨ,ਤੁਹਾਡਾ ਮੋਬਾਇਲ ਨੰਬਰ ਅਤੇ ਫਰਨੀਚਰ ਦੀ ਜਾਣਕਾਰੀ ਦੇ ਨਾਲ ਨਾਲ ਫਰਨੀਚਰ ਦੀਆਂ ਫੋਟਵਾਂ ਵੀ ਹੋਣ

ਮਾਰਕਿਟ ਨਾਲੋਂ ਬੇਹਤਰ ਡੀਲ

ਫਰਨੀਚਰ ਦੀ ਵਿਕਰੀ ਦੇ ਨਾਲ ਜੇਕਰ ਇੱਕ ਚੰਗੀ ਡੀਲ ਗਾਹਕ ਨੂੰ ਦਿਤੀ ਜਾਏ ਤਾਂ ਗਾਹਕ ਤੁਹਾਡੇ ਕੋਲੋਂ ਹੀ ਫਰਨੀਚਰ ਲਏਗਾ ਇਸਦੇ ਚਾਂਸ ਬਹੁਤ ਹੱਦ ਤਕ ਵੱਧ ਜਾਂਦੇ ਹਨਚੰਗੀ ਡੀਲ ਮਤਲਬ ਤੁਸੀਂ ਗਾਹਕ ਨੂੰ ਫਰਨੀਚਰ ਵਿੱਚ ਥੋੜਾ ਡਿਸਕਾਊਂਟ ਦੇ ਸਕਦੇ ਹੋ ਜਾਂ ਫਿਰ ਜਿਆਦਾ ਫਰਨੀਚਰ ਵਿਕਰੀ ਨਾਲ ਕੋਈ ਛੋਟਾ ਸਮਾਣ   ਫ੍ਰੀ ਦੇ ਸਕਦੇ ਹੋ ਇਸ ਚੀਜ਼ ਦਾ ਬਿਜਨੈਸ ਦੇ ਮੁਨਾਫੇ ਤੇ ਅਸਰ ਪੈ ਸਕਦਾ ਹੈ ਪਰ ਤੁਹਾਡੇ ਗਾਹਕ ਪੱਕੇ ਹੋ ਸਕਦੇ ਹਨ ਜੋ ਕਿ ਲੰਮੇ ਸਮੇਂ ਲਈ ਬਹੁਤ ਹੀ ਵਧੀਆ ਰਹੇਗਾ

ਉਮੀਦ ਹੈ ਇਸ ਲੇਖ ਨਾਲ ਤੁਹਾਨੂੰ ਪਤਾ ਲੱਗਾ ਹੋਏਗਾ ਕਿ ਤੁਸੀਂ ਇੱਕ ਫਰਨੀਚਰ ਦਾ ਬਿਜਨੈਸ ਕਿਵੇਂ ਸ਼ੁਰੂ  ਕਰ ਸਕਦੇ ਹੋ ਅਤੇ ਉਸ ਨੂੰ ਸਫਲ ਵੀ ਬਣਾ ਸਕਦੇ ਹੋ  

Related Posts

Leave a Comment