Home ਵਪਾਰਕ ਸੁਝਾਅ ਆਯੁਰਵੈਦ ਦਵਾਈ ਸਟੋਰ
ਆਯੁਰਵੈਦ-ਦਵਾਈ-ਸਟੋਰ

ਆਯੁਰਵੈਦ ਦਵਾਈ ਸਟੋਰ

by Tandava Krishna

ਆਯੁਰਵੈਦਿਕ ਦਵਾਈਆਂ ਦਾ ਸਟੋਰ ਕਿਵੇਂ ਸ਼ੁਰੂ ਕਰੀਏ।

ਜੇਕਰ ਤੁਸੀਂ ਵੀ ਸ਼ੁਰੂ ਕਰਨਾ ਚਾਹੁੰਦੇ ਹੋ Ayurveda Medicine Store  ਅਤੇ ਮਨ ਵਿੱਚ ਬਾਰ-ਬਾਰ  ਇਹ ਸਵਾਲ ਉੱਠਦੇ ਹਨ ਕਿ  Ayurveda Medicine Store   ਕਿਵੇਂ ਸ਼ੁਰੂ ਕਰੀਏ ?  Ayurveda Medicine  Store  ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ ? ਘੱਟ ਤੋਂ ਘੱਟ ਪੈਸਾ ਲਾ ਕੇ ਜ਼ਿਆਦਾ ਤੋਂ ਜਿਆਦਾ ਮੁਨਾਫ਼ਾ ਕਿਵੇਂ ਕੀਤਾ ਜਾ ਸਕਦਾ ਹੈ ? ਅਤੇ ਅੱਜ ਦੇ ਦੌਰ ਵਿੱਚ ਇਹ ਕਿੰਨਾ ਜਰੂਰੀ ਹੈ ? Ayurveda Medicine  Store  ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ? ਤਾਂ ਤੁਸੀਂ ਸਹੀ ਜਗ੍ਹਾ ਆਏ ਹੋ।

ਅੱਜਕਲ ਲੋਕ ਆਪਣੀ ਸੇਹਤ ਪ੍ਰਤੀ ਬਹੁਤ ਹੀ ਜਾਗਰੂਕ ਹੋ ਗਏ ਹਨ। ਅੰਗਰੇਜ਼ੀ ਦਵਾਈਆਂ ਦੇ ਬੁਰੇ ਪ੍ਰਭਾਵ ਵੇਖ ਕੇ ਲੋਕ ਆਯੁਰਵੇਦ ਵੱਲ ਮੁੜ ਚਲੇ ਹਨ। ਕਈ ਦਵਾਈਆਂ ਤੇ ਇਸ ਤਰ੍ਹਾਂ ਦੀਆਂ ਹਨ ਜੋ ਇੱਕ ਬਿਮਾਰੀ ਠੀਕ ਕਰਦਿਆਂ ਹਨ ਤੇ ਦੂਜੀ ਬਿਮਾਰੀ ਸ਼ੁਰੂ ਕਰ ਦੇਂਦੀਆਂ ਹਨ। ਆਯੁਰਵੇਦ ਦੀ ਦਵਾਈਆਂ ਦਾ ਕੋਈ ਵੀ ਬੁਰਾ ਪ੍ਰਭਾਵ ਸੇਹਤ ਤੇ ਨਹੀਂ ਪੈਂਦਾ ਇਸ ਕਰ ਕੇ ਲੋਕਾਂ ਦਾ ਵਿਸ਼ਵਾਸ ਆਯੁਰਵੇਦ ਤੇ ਵੱਧ ਦਾ ਜਾ ਰਿਹਾ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ 21ਵੀਂ ਸਦੀ ਵਿੱਚ ਮੁੜ 5000 ਸਾਲ ਪੁਰਾਣੇ ਆਯੁਰਵੇਦ ਦਾ ਸਮਾਂ ਆਆ ਗਿਆ ਹੈ।

ਆਯੁਰਵੇਦ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ – ਆਯੁਰ ਜਿਸਦਾ ਮਤਲਬ ਹੈ ਜ਼ਿੰਦਗੀ ਅਤੇ ਵੇਦ ਜਿਸਦਾ ਅਰਥ ਹੈ ਗਿਆਨ। 

ਆਯੁਰਵੇਦ ਦਾ ਸਿਧਾਂਤ ਹੀ ਇਹ ਹੈ ਕਿ ਕਿਸੇ ਬਿਮਾਰ ਬੰਦੇ ਦਾ ਰੋਗ ਖਤਮ ਕਰਨਾ ਅਤੇ ਸਿਹਤਮੰਦ ਬੰਦੇ ਦੀ ਸੇਹਤ ਨੂੰ  ਕਾਇਮ ਰੱਖਣਾ। 

ਲੋਕਾਂ ਦੇ ਆਯੁਰਵੇਦ ਪ੍ਰਤੀ ਵੱਧ ਦੇ ਵਿਸ਼ਵਾਸ ਨੂੰ ਦੇਖਦੇ ਹੋਏ ਆਪਣਾ Ayurveda Medicine Store ਖੋਲਣਾ ਬਹੁਤ ਹੀ ਅਕਲਮੰਦੀ ਵਾਲੀ ਗੱਲ ਹੈ। ਤੇ ਆਉ ਜਾਣਦੇ ਹਾਂ ਕਿ ਇਸ ਵਾਸਤੇ ਸਾਨੂੰ ਕਿਸ ਕਿਸ ਚੀਜ਼ ਦੀ ਲੋੜ ਹੈ। 

Ayurveda Medicine Store ਵਾਸਤੇ ਚੰਗੀ ਜਗ੍ਹਾ

ਆਪਣੇ ਸਟੋਰ ਵਾਸਤੇ ਇੱਕ ਚੰਗੀ ਅਤੇ ਖੁੱਲੀ ਜਗ੍ਹਾ ਦੀ ਚੋਣ ਬਹੁਤ ਹੀ ਜਰੂਰੀ ਹੈ। ਇਹ ਜਗ੍ਹਾ ਕਿਸੇ ਮਾਲ ਵਿੱਚ ਹੋਵੇ ਤੇ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਵੇਗੀ। ਕਿਓਂਕਿ ਮਾਲ ਵਿੱਚ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਜਿਸ ਕਰਕੇ ਆਪਣੇ Ayurveda Medicine Store  ਵਿੱਚ ਗਾਹਕਾਂ ਦੇ ਆਉਣ ਦੇ ਚਾਂਸ ਵੱਧ ਰਹਿੰਦੇ ਹਣ। ਪਰ ਮਾਲ ਵਿੱਚ ਸਟੋਰ ਲਈ ਜਗ੍ਹਾ ਲੈਣਾ ਆਰਥਕ ਤੌਰ ਤੇ ਕਾਫੀ ਝਟਕਾ ਦੇਣ ਵਾਲਾ ਹੋ ਸਕਦਾ ਹੈ ਕਿਓਂਕਿ ਇਸ ਦਾ ਕਿਰਾਇਆ ਬਹੁਤ ਜਿਆਦਾ ਹੋ ਸਕਦਾ ਹੈ।ਜੇਕਰ ਤੁਹਾਡਾ ਬਜ਼ਟ ਤੁਹਾਨੂੰ ਇਸ ਦੀ ਇਜਾਜ਼ਤ ਨਹੀਂ ਦੇਂਦਾ ਤਾਂ ਤੁਸੀਂ ਆਪਣੇ  ਸਟੋਰ  ਲਈ ਲੋਕਲ ਮਾਰਕਿਟ ਵਿੱਚ ਜਗ੍ਹਾ ਦੇਖ ਸਕਦੇ ਹੋ।  ਜਿਵੇਂ ਕਿ ਜੇ ਸਟੋਰ ਕਿਸੇ ਅਸਪਤਾਲ ਦੇ ਨਜ਼ਦੀਕ ਹੋਏਗਾ ਤਾਂ ਗਾਹਕ ਆਉਣ ਦੀ ਸੰਭਾਵਨਾ ਜਿਆਦਾ ਰਹੇਗੀ।  ਆਪਣੇ Ayurveda Medicine Store ਵਾਸਤੇ ਜਗ੍ਹਾ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਕਿ ਜਗ੍ਹਾ ਖੁੱਲੀ ਹੋਵੇ ਕਿਓਂਕਿ ਦਵਾਈਆਂ ਦੇ ਰੱਖ ਰਖਾਵ ਲਈ ਕਾਫੀ ਜਗ੍ਹਾ ਦੀ ਲੋੜ ਪੈ ਸਕਦੀ ਹੈ। 

Ayurveda Medicine Store ਦਾ ਨਾਮ 

ਕਿਸੇ ਚੀਜ਼ ਦਾ ਨਾਮ ਹੀ ਉਸਦੀ ਪਹਿਚਾਣ ਬਣ ਜਾਂਦੀ ਹੈ ਇਸ ਕਰਕੇ ਆਪਣੇ Ayurveda Medicine Store  ਦਾ ਨਾਮ ਕਾਫੀ ਸੋਚ ਸਮਝ ਕੇ ਰੱਖਣਾ ਜਰੂਰੀ ਹੈ। ਆਯੁਰਵੇਦ ਨਾਲ ਸਿੱਧੇ ਤੌਰ ਤੇ ਜੁੜੇ ਸ਼ਬਦਾਂ ਦੀ ਵਰਤੋਂ ਕਰਕੇ ਆਪਣੇ Ayurveda Medicine Store ਦਾ  ਨਾਮ ਰੱਖਣ ਵਿੱਚ ਹੀ ਸਮਝਦਾਰੀ ਹੈ। ਨਾਮ ਇਸ ਤਰ੍ਹਾਂ ਦਾ ਹੋਵੇ ਜੋ ਬੋਲਣ ਅਤੇ ਦੱਸਣ ਵਿੱਚ ਕਾਫੀ ਸਪਸ਼ਟ ਅਤੇ ਸਾਰਥਕ ਹੋਵੇ। 

ਲਾਈਸੇਂਸ ਅਤੇ ਯੋਗਤਾ  

Ayurveda Medicine Store ਖੋਲ੍ਹਣ ਵਾਸਤੇ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਲਾਇਸੇਂਸ ਦੀ ਜਰੂਰਤ ਨਹੀਂ ਹੈ। ਪਰ ਸਟੋਰ ਦਾ ਰਜਿਸਟਰੇਸ਼ਨ ਹੋਣਾ ਬਹੁਤ ਜਰੂਰੀ ਹੈ।ਜੇ ਤੁਸੀਂ ਆਪਣੇ ਆਯੁਰਵੈਦਿਕ ਮੈਡੀਕਲ ਸਟੋਰ ਵਿੱਚ ਖਾਣ ਵਾਲੀਆਂ ਚੀਜ਼ਾਂ ਦੀ ਵਿਕਰੀ ਵੀ ਕਰਨਾ ਚਾਹੁੰਦੇ ਹੋ ਤਾਂ ਫੇਰ ਤੁਹਾਨੂੰ FSSAI ਲਾਇਸੇਂਸ ਲੈਣ ਦੀ ਵੀ ਲੋੜ ਪਵੇਗੀ।  ਸਟੋਰ ਤੇ ਦਵਾਈਆਂ ਵੇਚਣ ਵਾਸਤੇ ਘੱਟ ਤੋਂ ਘੱਟ ਯੋਗਤਾ ਹੋਣ ਦਾ ਕੋਈ ਨਿਯਮ ਨਹੀਂ ਹੈ।ਪਰ ਤੁਹਾਨੂੰ ਨਿਜੀ ਤੌਰ ਤੇ ਆਯੁਰਵੇਦ ਦਵਾਈਆਂ ਦੀ ਸਮਝ ਹੋਣਾ ਬਹੁਤ ਜਰੂਰੀ ਹੈ। ਹੋ ਸਕੇ ਤੇ ਪਹਿਲਾਂ ਆਯੁਰਵੇਦ ਅਤੇ ਇਸ ਦੀਆਂ ਦਵਾਈਆਂ ਬਾਰੇ ਪੜ੍ਹ ਕੇ ਇਸ ਬਾਰੇ ਪੁਰਾ ਗਿਆਨ ਲਿਆ ਜਾਵੇ ਤਾਂ ਜੋ ਸਟੋਰ ਵਿੱਚ ਆਏ ਗਾਹਕਾਂ ਦੇ ਸਵਾਲਾਂ ਦਾ ਜਵਾਬ ਦੇ ਸਕੋ। 

ਦਵਾਈਆਂ ਦੀ ਗੁਣਵੱਤਾ ਅਤੇ ਸਾਂਭ

ਸੰਭਾਲ- ਆਪਣੇ ਸਟੋਰ ਤੇ  ਦਵਾਈਆਂ ਵਧਿਆ ਗੁਣਵੱਤਾ ਵਾਲਿਆਂ ਲੈ ਕੇ ਆਉਣਾ ਬਹੁਤ ਜਰੂਰੀ ਹੈ। ਫੇਰ ਦਵਾਈਆਂ ਦੇ ਹਿਸਾਬ ਨਾਲ ਉਹਨਾਂ ਨੂੰ ਵਧੀਆ ਕੰਡੀਸ਼ਨ ਵਿੱਚ ਰੱਖਣਾ ਵੀ ਜਰੂਰੀ ਹੈ। ਸਮੇਂ ਅਨੁਸਾਰ ਦਵਾਈਆਂ ਦੀ  ਮਿਆਦ ਤਰੀਖ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਖਤਮ ਮਿਆਦ ਵਾਲਿਆਂ ਦਵਾਈਆਂ ਨੂੰ ਸੱਟ ਦਿੱਤਾ ਜਾਏ। 

ਥੋਕ ਵਿਕ੍ਰੇਤਾ ਨਾਲ ਡੀਲ 

ਆਪਣੇ ਸਟੋਰ ਤੇ ਦਵਾਈਆਂ ਦੀ ਪੂਰਤੀ ਲਈ ਕਿਸੇ ਆਯੁਰਵੇਦ ਦਵਾਈ ਡੀਲਰ ਜਾਂ ਸੁਪਲਾਇਰ ਨਾਲ ਡੀਲ ਕਰਨੀ ਵੀ ਜਰੂਰੀ ਹੈ। ਉਹ ਤੁਹਾਨੂੰ ਘੱਟ ਮੁੱਲ ਤੇ ਵਧਿਆ ਗੁਣਵੱਤਾ ਵਾਲਿਆਂ ਦਵਾਈਆਂ ਦੇਂਦਾ ਰਹੇਗਾ। ਤੁਸੀਂ ਚਾਹੋ ਤੇ ਆਯੁਰਵੈਦਿਕ ਦਵਾਈ ਦੇ ਇਲਾਵਾ ਆਪਣੇ ਸਟੋਰ ਤੇ ਹੋਰ ਆਰਗੈਨਿਕ ਖਾਦ ਪਦਾਰਥ ਵੀ ਰੱਖ ਸਕਦੇ ਹੋ, ਜਿਵੇਂ ਕਿ ਜੂਸ, ਬਿਸਕੁਟ, ਨਮਕੀਨ ਆਦਿ। ਇਸ ਲਈ ਵੀ ਤੁਹਾਨੂੰ ਕਿਸੇ ਸੁਪਲਾਇਰ ਨਾਲ ਗੱਲ ਕਰਨੀ ਪਏਗੀ ਜੋ ਇਸਦੀ

ਮਾਰਕੀਟਿੰਗ 

ਅੱਜ ਦੇ ਦੌਰ ਵਿੱਚ ਸਫਲ Ayurveda Medicine Store ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਵਧੀਆ ਦਵਾਈਆਂ ਲੈ ਆਏ,ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਸਟੋਰ ਤੋਂ ਘੱਟ ਮੁੱਲ ਤੇ ਵਧੀਆ ਦਵਾਈ ਮਿਲ ਰਹੀ ਹੈ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਸਟੋਰ ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਏਰੀਆ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਆਪਣੇ ਸਟੋਰ ਬਾਰੇ ਦੱਸ ਸਕਦੇ ਹਾਂ। ਪਰ ਸਭ ਤੋਂ ਜ਼ਿਆਦਾ ਪ੍ਰਭਾਵ ਵਾਸਤੇ ਆਨਲਾਈਨ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਇਸ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਤੁਸੀਂ ਆਪਣੀਆਂ ਦਵਾਈਆਂ ਦਾ ਪ੍ਰਚਾਰ ਕਰ ਸਕਦੇ ਹੋ ਅਤੇ ਲੋਕਾਂ ਨੂੰ ਆਪਣੇ ਸਟੋਰ ਵੱਲ ਖਿੱਚ ਸਕਦੇ ਹੋ। ਲੋਕਲ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਅਸੀਂ ਹੋਰ ਵੀ ਦਵਾਈਆਂ ਜਾਂ ਖਾਣ ਪੀਣ ਦਾ ਸਮਾਣ ਲਿਆ ਕੇ ਆਪਣੇ ਸਟੋਰ ਵਿੱਚ ਰੱਖ ਸਕਦੇ ਹਾਂ। ਲੋਕਾਂ ਦੀ ਡਿਮਾਂਡ ਦਾ ਪਤਾ ਲਾਉਣ ਵਾਸਤੇ ਸਟੋਰ ਤੇ ਕਸਟਮਰ ਫੀਡਬੈਕ ਵਾਲੀ ਬੁਕ ਰੱਖ ਸਕਦੇ ਹਾਂ ਜਿੱਥੇ ਕਸਟਮਰ ਆਪਣਾ ਫੀਡਬੈਕ ਦੇ ਸਕਣ।

 Ayurveda Medicine Store ਦਾ  ਚੰਗਾ ਸਟਾਫ 

ਦਵਾਈਆਂ ਅਤੇ ਖਾਣ ਵਾਲੀਆਂ ਚੀਜ਼ਾਂ ਦੀ ਵਿਕਰੀ ਅਤੇ ਗਾਹਕ ਦੀ ਸੰਤੁਸ਼ਟੀ ਲਈ ਇਕ ਚੰਗਾ ਸਟਾਫ ਹੋਣਾ ਬਹੁਤ ਜਰੂਰੀ ਹੈ ਜੋ ਗਾਹਕ ਦੇ ਮਨ ਵਿੱਚ ਉੱਠਦੇ ਸਵਾਲਾਂ ਦਾ ਸੰਤੁਸ਼ਟੀਪੂਰਨ ਜਵਾਬ ਦੇ ਸਕੇ। ਚੰਗੇ ਸਟਾਫ ਹੋਣ ਕਰਕੇ ਗਾਹਕ ਨਾਲ ਦੋਸਤਾਨਾ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ ਜਿਸ ਨਾਲ ਗਾਹਕ ਮੁੜ ਆਪਣੇ ਸਟੋਰ ਤੇ ਆਉਂਦਾ ਹੈ।

ਇਹ ਸਨ ਕੁੱਝ ਤਰੀਕੇ ਜਿਨ੍ਹਾਂ ਨਾਲ ਅਸੀਂ ਆਪਣਾ Ayurveda Medicine Store ਸ਼ੁਰੂ ਕਰ ਸਕਦੇ ਹਾਂ ਅਤੇ ਉਸ ਨੂੰ ਸਫਲ ਵੀ ਬਣਾ ਸਕਦੇ ਹਾਂ। ਉਮੀਦ ਹੈ  ਇਹ ਆਰਟੀਕਲ ਤੁਹਾਡੇ ਕਾਫੀ ਕੰਮ ਆਏਗਾ ਅਤੇ ਤੁਸੀਂ ਇਸ ਨੂੰ ਪਸੰਦ ਕਰੋਗੇ।

 

Related Posts

Leave a Comment